ਜੀਵਨ ਵਿੱਚ ਕਈ ਚੀਜ਼ਾਂ ਹਨ
ਜੋ ਤੁਸੀਂ ਰੋਕ ਨਹੀਂ ਸਕਦੇ…
ਪਰ ਤੁਸੀਂ ਖਾਸ ਤਰ੍ਹਾਂ ਦੇ HPV-ਸਬੰਧਿਤ ਕੈਸਰਾਂ ਨੂੰ , GARDASIL®9 ਦੇ ਨਾਲ ਰੋਕਣ ਵਿੱਚ ਮੱਦਦ ਕਰ ਸਕਦੇ ਹੋ
HPV ਲਾਗਾਂ ਖਾਸ ਤਰ੍ਹਾਂ ਦੇ ਕੈਂਸਰਾਂ ਅਤੇ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ
ਕੀ ਤੁਹਾਨੂੰ ਪਤਾ ਹੈ ~75% ਲਿੰਗੀ ਤੌਰ ‘ਤੇ ਸਰਗਰਮ ਕੈਨੇਡੀਆਈਆਂ ਨੂੰ ਆਪਣੇ ਜੀਵਨਕਾਲ ਵਿੱਚ ਘੱਟੋ-ਘੱਟ ਇੱਕ HPV ਸੰਕ੍ਰਮਣ ਹੋਵੇਗਾ?
HPV ਦੇ ਸੱਭ ਤੋਂ ਆਮ ਲਿੰਗੀ ਤੌਰ ‘ਤੇ ਫੈਲਣ ਵਾਲੀ ਲਾਗ ਹੋਣ ਤੋਂ ਇਲਾਵਾ, HPV ਦੀਆਂ ਕੁੱਝ ਕਿਸਮਾਂ ਇਹਨਾਂ ਲਈ ਵੀ ਜਿੰਮੇਵਾਰ ਹਨ:
≥
ਖਾਸ ਸਿਰ ਅਤੇ ਗਰਦਨ ਕੈਂਸਰਾਂ ਦਾ 70%
ਕਰੀਬ 100%
ਸਰਵਾਈਕਲ ਕੈਂਸਰ
40%
ਵਲਵਰ ਅਤੇ ਯੋਨੀ ਕੈਂਸਰ
80–90%
ਗੁਦਾ ਕੈਂਸਰ
40-50%
ਲਿੰਗ ਕੈਂਸਰ*
90%
ਤੋਂ ਵੱਧ ਲਿੰਗੀ ਅੰਗਾਂ ਉੱਤੇ ਵਾਰਟਸ
ਤੁਹਾਨੂੰ ਖੁੱਦ GARD ਦੀ ਮੱਦਦ ਕਿਉਂ ਕਰਨੀ ਚਾਹੀਦੀ ਹੈ?
ਕਰੀਬ ਲਿੰਗੀ ਤੌਰ ‘ਤੇ ਸਰਗਰਮ 75% ਕੈਨੇਡੀਆਈਆਂ ਨੂੰ ਆਪਣੇ ਜੀਵਨਕਾਲ ਵਿੱਚ ਘੱਟੋ-ਘੱਟ ਇੱਕ ਵਾਰ HPV ਸੰਕ੍ਰਮਣ ਹੋਵੇਗਾ।
HPV ਮਰਦ ਅਤੇ ਔਰਤਾਂ ਵਿੱਚ ਭੇਦਭਾਵ ਨਹੀਂ ਕਰਦਾ। ਮਰਤ ਅਤੇ ਔਰਤ ਜੌ ਲਿੰਗੀ ਤੌਰ ‘ਤੇ ਸਰਗਰਮ ਹਨ ਨੂੰ HPV ਲਾਗ ਦਾ ਬਰਾਬਰ ਖਤਰਾ ਹੈ।
ਹੋ ਸਸਕਦਾ ਹੈ ਕਿ ਕੋਂਡਮ ਜਾਂ ਡੈਂਟਲ ਡੈਮ HPV ਦੇ ਖਿਲਾਫ ਤੁਹਾਡੀ ਰੱਖਿਆ ਕਰਨ ਲਈ ਕਾਫੀ ਨਾ ਹੋਣ– ਉਹ ਸਿਰਫ ਉਸ ਜਗ੍ਹਾ ਨੂੰ ਬਚਾਉਂਦੇ ਹਨ ਜਿਹਨਾਂ ਨੂੰ ਉਹ ਕਵਰ ਕਰਦੇ ਹਨ।
ਇੱਕ ਵਿਅਕਤੀ ਨਾਲ ਰਿਸ਼ਤੇ ਵਿੱਚ ਹੋਣਾ ਤੁਹਾਨੂੰ HPV ਸੰਕ੍ਰਮਣ ਤੋਂ ਨਹੀਂ ਬਚਾਉਂਦਾ।
9 ਤੋਂ 45 ਸਾਲ ਦੀ ਉਮਰ ਵਾਲੇ ਸਾਰੇ ਵਿਅਕਤੀਆਂ ਨੂੰ ਖੁੱਦ ਨੂੰਲਿੰਗੀ ਅੰਗਾੰ ਉੱਤੇ ਵਾਰਟਸ ਅਤੇ ਖਾਸ HPV-ਸਬੰਧਿਤ ਕੈਂਸਰਾਂ ਤੋਂ ਖੁੱਦ ਨੂੰ ਬਚਾਉਣ ਲਈ GARDASIL®9 ਲੈਣ ਦਾ ਵਿਚਾਰ ਬਣਾਉਣਾ ਚਾਹੀਦਾ ਹੈ।
ਸਿਹਤਸੰਭਾਲ ਪੇਸ਼ੇਵਰ ਨਾਲ ਗੱਲ ਕਰੋ ਅਤੇ ਅੱਜ ਹੀ ਟੀਕਾਕਰਨ ਕਰਵਾਓ!
GARDASIL®9 ਵੈਕਸੀਨ ਕੈਨੇਡਾ ਵਿੱਚ ਕਲੀਨਿਕਾਂ ਅਤੇ ਫਾਰਮੇਸੀਆਂ ਵਿੱਚ ਉਪਲਬਧ ਹੈ।
ਤੁਹਾਡੇ ਕਰੀਬ ਵੈਕਸੀਨੇਸ਼ਨ ਸਾਈਟਾਂ ਲੱਭਣ ਲਈ ਆਪਣਾ ਪੋਸਟਲ ਕੋਡ ਹੇਠਾਂ ਟਾਈਪ ਕਰੋ।
ਅਸੀਂ ਸਲਾਹ ਦਿੰਦੇ ਹਾਂ ਕਿ ਵੈਕਸੀਨ ਦੀ ਉਪਲਬਧਤਾ ਅਤੇ ਦਿਖਾਈ ਜਾ ਰਹੀ ਜਾਣਕਾਰੀ ਦੀ ਸਟੀਕਤਾ ਲਈ ਚੁਣੇ ਕਲੀਨਿਕ ਜਾਂ ਫਾਰਮੇਸੀ ਨਾਲ ਸੰਪਰਕ ਕਰੋ।
GARDASIL®9 ਦੇ ਬਾਰੇ ਆਪਣੇ ਸਿਹਤਸੰਭਾਲ ਪੇਸ਼ੇਵਰ ਨਾਲ ਗੱਲ ਕਰੋ
ਤੁਸੀਂ HPV ਟੀਕਾਕਰਨ ਬਾਰੇ ਵਦੇਰੇ ਸਿੱਖਣ ਲਈ ਵਰਚੂਅਲ ਸਲਾਹ ਸੇਵਾ ਦੀ ਵੀ ਵਰਤੋਂ ਕਰ ਸਕਦੇ ਹੋ।†
ਤੁਹਾਡੇ ਸੂਬੇ ਜਾਂ ਇਲਾਕੇ ਵਿੱਚ ਟੀਕਾਕਰਨ ਕਰਾਉਣ ਲਈ ਕੀ ਜ਼ਰੂਰੀ ਹੈ ਬਾਰੇ ਵਧੇਰੇ ਜਾਣਕਾਰੀ ਲਈ, ਵਧੇਰੇ ਸਿੱਖਣ ਲਈ ਇੱਥੇ ਕਲਿੱਕ ਕਰੋ।
ਕੀ ਖੁੱਦ GARD ਵਿੱਚ ਮੱਦਦ ਕਰਨ ਲਈ ਹੋਰ ਕਾਰਨਾਂ ਦੀ ਲੋੜ ਹੈ?
ਬਹੁਤ ਸਾਰੇ ਲੋਕ ਜਿਹਨਾਂ ਨੂੰ HPV ਹੈ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਅਕਸਰ ਲਾਗ ਦੇ ਕੋਈ ਚਿੰਨ੍ਹਾ ਜਾਂ ਲੱਛਣ ਨਹੀਂ ਹੁੰਦੇ – ਜਿਸਦਾ ਮਤਲਬ ਹੈ ਕਿ ਉਹ ਹੋਰਾਂ ਤੱਕ ਵਾਇਰਸ ਨੂੰ ਬਿਨਾਂ ਜਾਣੇ ਭੇਜ ਸਕਦੇ ਹਨ।‡
ਮਰਦਾਂ ਵਿੱਚ HPV ਦਾ ਕੋਈ ਸਕਰੀਨਿੰਗ ਟੈਸਟ ਨਹੀਂ ਹੈ। ਟੀਕਾਕਰਨ ਤੋਂ ਬਾਅ ਵੀ, ਮਰਦਾਂ ਨੂੰ ਆਪਣੇ ਡਾਕਟਰ ਦੇ ਨਾਲ ਨਿਯਮਿਤ ਸਿਹਤ ਜਾਂਚਾਂ ਕਰਵਾਉਣੀਆਂ ਚਾਹੀਦੀਆਂ ਹਨ ਅਤੇ ਲਿੰਗੀ ਅੰਗਾਂ ਉੱਤੇ ਵਾਰਟਸ ਅਤੇ HPV-ਸਬੰਧਿਤ ਕੈਂਸਰਾਂ ਦੇ ਲੱਛਣਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ।§ ਇਸੇ ਤਰ੍ਹਾਂ, ਟੀਕਾਕਰਨ ਕਰਵਾਈਆਂ ਔਰਤਾਂ ਨੂੰ ਤਾਂ ਵੀ ਆਪਣੇ ਸੂਬੇ ਦੇ ਨਿਰਦੇਸ਼ਾਂ ਦੇ ਅਨੁਸਾਰ ਸਰਵਾਈਕਲ ਕੈਂਸਰ ਸਕਰੀਨਿੰਗ ਟੈਸਟ ਕਰਵਾਉਣੇ ਚਾਹੀਦੇ ਹਨ।
ਟੀਕਾਕਰਨ ਦੇ ਨਾਲ, ਤੁਸੀਂ ਖਾਸ HPV-ਸਬੰਧਿਤ ਕੈਂਸਰਾਂ ਅਤੇ ਬਿਮਾਰੀਆਂ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਰੋਕਣ ਵਿੱਚ ਮੱਦਦ ਕਰ ਸਕਦੇ ਹੋ।
FAQ=ਅਕਸਰ ਪੁੱਛੇ ਜਾਂਦੇ ਪ੍ਰਸ਼ਨ;
HPV=ਮਨੁੱਖੀ ਪੈਪੀਲੋਮਾਵਾਇਰਸ (human papillomavirus)।
*GARDASIL®9 ਨੂੰ ਲਿੰਗ ਕੈਂਸਰ ਰੋਕਣ ਲਈ ਅੰਕਿਤ ਨਹੀਂ ਕੀਤਾ ਗਿਆ ਹੈ।
†ਕੁੱਝ ਹਾਲਾਤ ਅਤੇ ਫੀਸਾਂ ਲਾਗੂ ਹੋ ਸਕਦੀਆਂ ਹਨ।
‡GARDASIL®9 ਨੂੰ ਟ੍ਰਾਂਮਿਸ਼ਨ ਘਟਾਉਣ ਲਈ ਅੰਕਿਤ ਨਹੀਂ ਕੀਤਾ ਗਿਆ ਹੈ।
§GARDASIL®9 ਨੂੰ ਲਿੰਗੀ ਅੰਗਾਂ ਉੱਤੇ ਵਾਰਟਸ ਅਤੇ HPV-ਸਬੰਧਿਤ ਕੈਂਸਰਾਂ ਦੇ ਇਲਾਜ ਲਈ ਅੰਕਿਤ ਨਹੀਂ ਕੀਤਾ ਗਿਆ ਹੈ।
ਜ਼ਰੂਰੀ ਸੁਰੱਖਿਆ ਜਾਣਕਾਰੀ
GARDASIL®9 ਵੈਕਸੀਨ ਹੈ ਜੋ 9 ਤੋਂ 45 ਸਾਲਾਂ ਦੀ ਉਮਰ ਦੇ ਵਿਅਕਤੀਆਂ ਲਈ ਅੰਕਿਤ ਹੈ ਜੋ ਮਨੁੱਖੀ ਪੈਪੀਲੋਮਾਵਾਇਰਸ (human papillomavirus) (HPV) ਕਿਸਮਾਂ 6, 11, 16, 18, 31, 33, 45, 52, ਅਤੇ 58 ਅਤੇ ਹੇਠਾਂ ਦਿੱਤੀਆਂ HPV ਕਿਸਮਾਂ ਨਾਲ ਸਬੰਧਿਤ ਬਿਮਾਰੀਆਂ ਨੂੰ ਰੋਕਣ ਲਈ ਹੈ: ਖਾਸ ਸਿਰ ਅਤੇ ਗਲੇ ਦੇ ਕੈਂਸਰ, ਜਿਵੇਂ ਗਰਦਨ ਅਤੇ ਮੂੰਹ ਦੇ ਪਿੱਛੇ ਦਾ ਕੈਂਸਰ ਜੋ HPV ਕਿਸਮ 16, 18, 31, 33, 45, 52, ਅਤੇ 58 ਦੇ ਕਾਰਨ ਹੁੰਦਾ ਹੈ। GARDASIL®9 ਨੂੰ ਖਾਸ ਹਾਲਾਤਾਂ ਸਬੰਧੀ ਪ੍ਰਵਾਨਿਤ ਕੀਤਾ ਗਿਆ ਹੈ। ਇਸਦਾ ਅਰਥ ਇਹ ਹੈ ਕਿ ਇਹ ਹੈਲਥ ਕੈਨੇਡਾ ਦੀ ਸਮੀਖਿਆ ਨੂੰ ਪਾਸ ਕਰ ਲਿਆ ਹੈ ਅਤੇ ਕੈਨੇਡਾ ਵਿੱਚ ਖਰੀਦਿਆ ਅਤੇ ਵੇਚਿਆ ਜਾ ਸਕਦਾ ਹੈ, ਪਰ ਨਿਰਮਾਤਾ ਇਹ ਯਕੀਨੀ ਬਣਾਉਣ ਲਈ ਹੋਰ ਅਧਿਐਨ ਪੂਰਾ ਕਰਨ ਲਈ ਸਹਿਮਤ ਹੈ ਕਿ ਕੀ ਟੀਕਾ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਇਸ ਨੂੰ ਕਰਨਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ, ਆਪਣੇ ਸਿਹਤਸੰਭਾਲ ਪੇਸ਼ੇਵਰ ਨਾਲ ਗੱਲ ਕਰੋ।
GARDASIL®9 ਨੂੰ ਮਨੁੱਖੀ ਪੈਪਿਲੋਮਾਵਾਇਰਸ (HPV) ਦੀਆਂ ਕਿਸਮਾਂ 6, 11, 16, 18, 31, 33, 45, 52, ਅਤੇ 58 ਅਤੇ ਵੈਕਸੀਨ ਵਿੱਚ ਸ਼ਾਮਲ HPV ਕਿਸਮਾਂ ਨਾਲ ਜੁੜੀਆਂ ਹੇਠ ਲਿਖੀਆਂ ਬਿਮਾਰੀਆਂ ਦੇ ਕਾਰਨ ਹੋਣ ਵਾਲੀ ਲਾਗ ਦੀ ਰੋਕਥਾਮ ਲਈ 9 ਤੋਂ 45 ਸਾਲ ਦੀ ਉਮਰ ਦੇ ਵਿਅਕਤੀਆਂ ਲਈ ਵੀ ਅੰਕਿਤ ਕੀਤਾ ਗਿਆ ਹੈ: HPV ਕਿਸਮਾਂ 16, 18, 31, 33, 45, 52, ਅਤੇ 58 ਦੇ ਕਾਰਨ ਹੋਣ ਵਾਲੇ ਸਰਵਾਈਕਲ, ਵੁਲਵਰ, ਯੋਨੀ,ਅਤੇ ਗੁਦਾ ਕੈਂਸਰ; HPV ਕਿਸਮ 6 ਅਤੇ 11 ਦੇ ਕਾਰਨ ਲਿੰਗੀ ਅੰਗਾਂ ਉੱਤੇ ਵਾਰਟਸ (ਕੰਡਿਲੋਮਾ ਐਕੁਮਿਨਾਟਾ); HPV ਕਿਸਮਾਂ 6, 11, 16, 18, 31, 33, 45, 52, ਅਤੇ 58 ਦੇ ਕਾਰਨ ਪੈਪ ਟੈਸਟ ਵਿੱਚ ਪਾਏ ਗਏ ਅਸਧਾਰਨ ਅਤੇ ਪੂਰਵ-ਕੈਂਸਰ ਵਾਲੇ ਸਰਵਿਕਲ ਘਾਟੇ (ਸਰਵਿਕਸ ਦੇ ਸੈੱਲਾਂ ਵਿੱਚ ਤਬਦੀਲੀਆਂ ਜਿਨ੍ਹਾਂ ਵਿੱਚ ਕੈਂਸਰ ਵਿੱਚ ਬਦਲਣ ਦਾ ਜੋਖਮ ਹੁੰਦਾ ਹੈ); ਐਚਪੀਵੀ ਕਿਸਮਾਂ 6, 11, 16, 18, 31, 33, 45, 52, ਅਤੇ 58 ਦੇ ਕਾਰਨ ਅਸਧਾਰਨ ਅਤੇ ਪੂਰਵ-ਕੈਂਸਰ ਯੋਨੀ, ਵੁਲਵਰ (ਔਰਤ ਜਣਨ ਖੇਤਰ ਦੇ ਬਾਹਰ) ਅਤੇ ਗੁਦਾ ਦੇ ਨੁਕਸਾਨ।
GARDASIL®9 ਵੈਕਸੀਨ ਲੈ ਰਹੇ ਵਿਅਕਤੀ ਨੂੰ ਉਸ ਬਿਮਾਰੀ ਤੋਂ ਨਹੀਂ ਬਚਾਉਂਦੀ ਜੋ ਹੋਰ ਕਿਸਮ ਦੇ HPV, ਹੋਰ ਵਾਇਰਸਾਂ, ਜਾਂ ਬੈਕਟੀਰੀਆ, ਅਤੇ ਉਹਨਾਂ HPV ਜੋ ਉਸਨੂੰ ਪਹਿਲਾਂ ਹੀ ਹਨ ਦੇ ਕਾਰਨ ਹੋਈ ਹੋਵੇ; ਬਰ ਜ਼ਿਆਦਾਤਰ ਲੋਕਾਂ ਵਿੱਚ ਵੈਕਸੀਨ ਵਿੱਚ ਸ਼ਾਮਿਲ ਸਾਰੀਆਂ ਕਿਸਮਾਂ ਨਹੀਂ ਹੁੰਦੀਆਂ। GARDASIL®9 HPV ਲਾਗ ਦਾ ਇਲਾਜ ਨਹੀਂ ਕਰਦਾ। ਹੋ ਸਕਦਾ ਹੈ ਕਿ GARDASIL®9 ਉਸ ਹਰੇਕ ਵਿਅਕਤੀ ਨੂੰ ਪੂਰੀ ਤਰ੍ਹਾਂ ਨਾ ਸੁਰੱਖਿਅਤ ਕਰੇ ਜੋ ਇਸਨੂੰ ਲੈਂਦਾ ਹੈ। GARDASIL®9 ਸਰਵਾਈਕਲ, ਯੋਨੀ, ਗੁੱਦਾ, ਜਾਂ ਖਾਸ ਸਿਰ ਅਤੇ ਗਰਦਨ ਕੈਂਸਰ, ਜਿਵੇਂ ਗਲੇ ਅਤੇ ਮੂੰਹ ਦੇ ਪਿੱਛੇ ਦੇ ਕੈਂਸਰ ਦੀ ਸਕਰੀਨਿੰਗ ਕਰਨ ਦੀ ਲੋੜ ਨੂੰ ਨਹੀਂ ਹਟਾਉਂਦਾ; ਔਰਤਾਂ ਨੂੰ ਨਿਯਮਿਤ ਸਰਵਾਈਕਲ ਕੈਂਸਰ ਸਕਰੀਨਿੰਗ ਕਰਵਾਉਣੀ ਚਾਹੀਦੀ ਹੈ। ਤੁਹਾਨੂੰ ਗਰਭ ਦੌਰਾਨ GARDASIL®9 ਨਹੀਂ ਲੈਣੀ ਚਾਹੀਦੀ। ਜੇ ਤੁਸੀਂ ਗਰਭਵਤੀ ਹੋ ਗਏ ਹੋ ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਆਪਣੀ ਵੈਕਸੀਨ ਲੜੀ ਨੂੰ ਪੂਰਾ ਕਰਨ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ ਜਦੋਂ ਤੱਕ ਤੁਸੀਂ ਗਰਭਵਤੀ ਨਹੀਂ ਹੋ। 1,000 ਤੋਂ ਵੱਧ ਗਰਭ ਅਵਸਥਾਵਾਂ ਵਿੱਚ, ਜੋ ਔਰਤਾਂ ਗਰਭਵਤੀ ਸਨ ਜਾਂ GARDASIL®9 ਪ੍ਰਾਪਤ ਕਰਨ ਤੋਂ ਬਾਅਦ ਗਰਭਵਤੀ ਹੋ ਗਈਆਂ ਸਨ, ਉਨ੍ਹਾਂ ਵਿੱਚ ਗਰਭਪਾਤ ਜਾਂ ਜਨਮ ਵੇਲੇ ਨੁਕਸ ਵਾਲੇ ਬੱਚਿਆਂ ਦੀ ਵਧੇਰੇ ਸੰਭਾਵਨਾ ਨਹੀਂ ਸੀ। GARDASIL®9 ਦੇ ਸੰਪਰਕ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਨੂੰ Merck Canada Inc. ਨਾਲ 1-800-567-2594 ‘ਤੇ ਸੰਪਰਕ ਕਰਕੇ ਆਪਣੇ ਅਨੁਭਵ ਜਾਂ ਸ਼ੱਕੀ ਮਾੜੇ ਪ੍ਰਭਾਵਾਂ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਕੀ GARDASIL®9 ਮਨੁੱਖੀ ਦੁੱਧ ਵਿੱਚ ਮਿਲ ਜਾਂਦਾ ਹੈ। ਜੇ ਤੁਸੀਂ ਆਪਣਾ ਦੁੱਧ ਪਿਲਾ ਰਹੇ ਹੋ, ਤਾਂ ਆਪਣੇ ਡਾਕਟਰ ਜਾਂ ਸਿਹਤਸੰਭਾਲ ਪੇਸ਼ੇਵਰ ਨਾਲ ਇਹ ਜਾਂਚ ਕਰਨ ਲਈ ਗੱਲ ਕਰੋ ਕਿ ਕੀ ਤੁਹਾਨੂੰ GARDASIL®9 ਨਾਲ ਟੀਕਾਕਰਨ ਕਰਾਉਣਾ ਚਾਹੀਦਾ ਹੈ। ਆਪਣੇ ਡਾਕਟਰ ਜਾਂ ਸਿਹਤਸੰਭਾਲ ਪੇਸ਼ੇਵਰ ਨੂੰ ਦੱਸੋ ਕਿ ਕੀ ਤੁਸੀਂ ਜਾਂ ਤੁਹਾਡੀ ਬੱਚੀ (ਉਹ ਵਿਅਕਤੀ ਜੋ GARDASIL®9 ਲੈ ਰਿਹਾ ਹੈ), ਗਰਭਵਤੀ ਹੈ ਜਾਂ ਗਰਭਵਤੀ ਹੋਣ ਦੀ ਯੋਜਨਾ ਬਣਾ ਰਿਹਾ ਹੈ। GARDASIL®9 ਦੇ ਕਾਰਨ ਕੁੱਝ ਮਾੜੇ ਪ੍ਰਭਾਵ ਜਾਂ ਐਲਰਜਿਕ ਪ੍ਰਤੀਕਿਰਿਆਵਾਂ ਹੋ ਸਕਦੀਆਂ ਹਨ। ਸੱਭ ਤੋਂ ਆਮ ਦੇਖੇ ਗਏ ਮਾੜੇ ਪ੍ਰਭਾਵ ਹਨ ਦਰਦ, ਸੋਜ, ਲਾਲੀ, ਖਾਰਿਸ਼, ਜ਼ਖਮ, ਖੂਨ ਵਗਣਾ, ਫੋੜਾ ਹੋਣਾ ਜਿੱਥੇ ਟੀਕਾ ਲਗਾਇਆ ਗਿਆ ਹੈ, ਸਿਰਦਰਦ, ਬੁਖਾਰ, ਮਤਲੀ, ਚੱਕਰ ਆਉਣਾ, ਥਕਾਵਟ ਹੋਣਾ, ਦਸਤ, ਪੇਟ ਦਰਦ ਅਤੇ ਖਰਾਬ ਗਲਾ। ਬੇਹੋਸ਼ੀ HPV ਵੈਕਸੀਨ ਲੈਣ ਤੋਂ ਬਾਅਦ ਹੋ ਸਕਦੀ ਹੈ। ਐਲਰਜਿਕ ਪ੍ਰਤੀਕਿਰਿਆ ਦੇ ਲੱਛਣਾਂ ਵਿੱਚ ਸਾਹ ਵਿੱਚ ਦਿੱਕਤੀ, ਘਬਰਾਹਟ (bronchospasm), ਰਗੜ ਜਾਂ ਜ਼ਖਮ ਹਨ। ਇਹ ਮਾੜੇ ਪ੍ਰਭਾਵਾਂ ਦੀ ਪੂਰੀ ਸੂਚੀ ਮੌਜੂਦ ਨਹੀਂ ਹੈ; GARDASIL®9 ਲੈਂਦਿਆਂ ਕਿਸੇ ਵੀ ਅਣਕਿਆਸੇ ਪ੍ਰਭਾਵ ਲਈ, ਆਪਣੇ ਸਿਹਤਸੰਭਾਲ ਪੇਸ਼ੇਵਰ ਨਾਲ ਸੰਪਰਕ ਕਰੋ। ਆਪਣੇ ਡਾਕਟਰ ਜਾਂ ਸਿਹਤਸੰਭਾਲ ਪੇਸ਼ੇਵਰ ਨਾਲ ਇਹ ਪਤਾ ਕਰਨ ਲਈ ਸੰਪਰਕ ਕਰੋ ਕਿ ਕੀ GARDASIL®9 ਤੁਹਾਡੇ ਲਈ ਢੁਕਵਾਂ ਵਿਕਲਪ ਹੈ।
GARDASIL®9 ਬਾਰੇ ਜਾਣਕਾਰੀ ਉਤਪਾਦ ਮੋਨੋਗਰਾਫ ਅਤੇ ਗਾਹਕ ਜਾਣਕਾਰੀ ਵਿੱਚ ਪ੍ਰਦਾਨ ਕੀਤੀ ਗਈ ਹੈ, ਜੋ ਇੱਥੇ ਉਪਲਬਧ ਹੈ।